Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005373786
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 4 (Introduction to MS-Word)

ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ

ਅਭਿਆਸ (Exercise)


4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਵਰਡ ਦੀ ਸਕਰੀਨ ਦੇ ਕੋਈ ਚਾਰ ਭਾਗਾਂ ਦੇ ਨਾਮ ਲਿਖੋ।
  2. ਉੱਤਰ:- ਵਰਡ ਦੀ ਸਕਰੀਨ ਦੇ ਚਾਰ ਭਾਗਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. ਟਾਈਟਲ ਬਾਰ
    2. ਮੀਨੂੰ ਬਾਰ
    3. ਟੂਲ ਬਾਰ
    4. ਡਾਕੂਮੈਂਟ ਖੇਤਰ।
  3. ਕੋਈ ਦੋ ਵਰਡ ਪ੍ਰੋਸੈਸਿੰਗ ਸਾਫਟਵੇਅਰਜ਼ ਦੇ ਨਾਮ ਲਿਖੋ।
  4. ਉੱਤਰ:- ਦੋ ਵਰਡ ਪ੍ਰੋਸੈਸਿੰਗ ਸਾਫਟਵੇਅਰਜ਼ ਦੇ ਨਾਮ ਹੇਠ ਲਿਖੇ ਅਨੁਸਾਰ ਹਨ: -
    1. ਐੱਮ. ਐੱਸ. ਵਰਡ
    2. ਵਰਡ ਪ੍ਰਫੈਕਟ।
  5. ਕਿਸੇ ਸ਼ਬਦ ਦੇ ਸਪੈਲਿੰਗ ਠੀਕ ਕਰਨ ਦਾ ਤਰੀਕਾ ਦੱਸੋ।
  6. ਉੱਤਰ:- ਕਿਸੇ ਗਲਤ ਸ਼ਬਦ ਦੇ ਸਪੈਲਿੰਗ ਠੀਕ ਕਰਨ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: -
    1. ਜਿਸ ਸ਼ਬਦ ਦੇ ਸਪੈਲਿੰਗ ਠੀਕ ਕਰਨੇ ਹੋਣ, ਉਸ ਉੱਤੇ ਰਾਈਟ ਕਲਿੱਕ ਕਰੋ।
    2. ਇੱਕ ਸ਼ਾਰਟਕੱਟ ਮੀਨੂੰ ਨਜ਼ਰ ਆਵੇਗਾ। ਇਸ ਵਿੱਚ ਸੁਝਾਅ ਵਜੋਂ ਬਹੁਤ ਸਾਰੇ ਸ਼ਬਦ ਦਿੱਤੇ ਹੋਣਗੇ। ਇਹਨਾਂ ਵਿੱਚੋਂ ਸਹੀ ਸ਼ਬਦ ਉੱਤੇ ਕਲਿੱਕ ਕਰੋ।
  7. ਕਿਸੇ ਟੈਕਸਟ ਨੂੰ ਡਿਲੀਟ ਕਰਨ ਦੇ ਸਟੈੱਪ ਦੱਸੋ।
  8. ਉੱਤਰ:- ਟੈਕਸਟ ਨੂੰ ਡਿਲੀਟ ਕਰਨ ਦੇ ਸਟੈੱਪ ਹੇਠਾਂ ਲਿਖੇ ਅਨੁਸਾਰ ਹਨ: -
    1. ਡਿਲੀਟ ਕੀਤੇ ਜਾਣ ਵਾਲੇ ਟੈਕਸਟ ਨੂੰ ਸਿਲੈਕਟ ਕਰੋ।
    2. ਕੀਬੋਰਡ ਦੀ ਡਿਲੀਟ ਕੀਅ ਦਬਾਓ। ਸਿਲੈਕਟ ਕੀਤਾ ਹੋਇਆ ਟੈਕਸਟ ਡਿਲੀਟ ਹੋ ਜਾਵੇਗਾ।
    ਉੱਪਰ ਦੱਸੇ ਤਰੀਕੇ ਤੋਂ ਇਲਾਵਾ ਕਰਸਰ ਤੋਂ ਖੱਬੇ ਹੱਥ ਵਾਲਾ ਅੱਖਰ ਡਿਲੀਟ ਕਰਨ ਲਈ ਬੈਕ ਸਪੇਸ ਅਤੇ ਸੱਜੇ ਹੱਥ ਵਾਲਾ ਅੱਖਰ ਡਿਲੀਟ ਕਰਨ ਲਈ ਡਿਲੀਟ ਕੀਅ ਵਰਤੀ ਜਾਂਦੀ ਹੈ।
  9. ਪ੍ਰਿੰਟ ਪ੍ਰੀਵਿਊਜ਼ ਦੇਖਣ ਦਾ ਤਰੀਕਾ ਦੱਸੋ।
  10. ਉੱਤਰ:- ਪ੍ਰਿੰਟ ਪ੍ਰੀਵਿਊ ਦੇਖਣ ਲਈ ਸਟੈਂਡਰਡ ਟੂਲ ਬਾਰ ਉਪਰੋਂ ਪ੍ਰੀਵਿਊ ਬਟਨ ਉੱਤੇ ਕਲਿੱਕ ਕਰੋ।
                     ਜਾਂ
               ਫਾਈਲ → ਪ੍ਰਿੰਟ ਪ੍ਰੀਵਿਊ ਮੀਨੂੰ ਉੱਤੇ ਕਲਿੱਕ ਕਰੋ।
  11. ਰੂਲਰ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ।
  12. ਉੱਤਰ:- ਰੂਲਰ ਇੱਕ ਪੈਮਾਨਾ ਹੁੰਦਾ ਹੈ। ਇਸ ਦੀ ਮਦਦ ਨਾਲ ਪੇਜ ਦਾ ਖੱਬਾ, ਸੱਜਾ, ਉਪਰਲਾ ਅਤੇ ਹੇਠਲਾ ਮਾਰਜਨ (ਹਾਸ਼ੀਆ) ਸੈੱਟ ਕੀਤਾ ਜਾਂਦਾ ਹੈ। ਇਹ ਦੋ ਹੁੰਦੇ ਹਨ, ਇੱਕ ਪੇਜ ਦੇ ਉਪਰਲੇ ਪਾਸੇ ਅਤੇ ਦੂਜਾ ਖੱਬੇ ਪਾਸੇ।

SmartStudies.in © 2012-2023